Punjabi Shabdkosh English to Punjabi Dictionary, Punjabi Typemaster Punjabi Type Master Learn Punjabi Type Software
 
ਪੰਜਾਬੀ ਸ਼ਬਦਕੋਸ਼ ਸੌਫਟਵੇਅਰ ਪੰਜਾਬੀ ਕੰਪਿਊਟਰ ਵਰਤੋਂਕਾਰਾਂ ਦੀ ਸਹੂਲਤ ਲਈ ਤਿਆਰ ਕੀਤਾ ਗਿਆ ਇੱਕ ਸਹਾਇਕ ਸੌਫਟਵੇਅਰ ਹੈਸੌਫਟਵੇਅਰ ਤਿਆਰ ਕਰਨ ਦਾ ਮਕਸਦ ਪੰਜਾਬੀ ਤੋਂ ਅੰਗਰੇਜੀ ਅਤੇ ਅੰਗਰੇਜੀ ਤੋਂ ਪੰਜਾਬੀ ਵਿੱਚ ਸ਼ਬਦਅਰਥ ਲੱਭਣ ਵਿੱਚ ਬਰਬਾਦ ਹੁੰਦੇ ਸਮੇਂ ਨੂੰ ਬਚਾਉਣਾ ਅਤੇ ਕੰਪਿਊਟਰ ਵਰਤੋਂਕਾਰਾਂ ਦੇ ਸ਼ਬਦ ਭੰਡਾਰ ਦੇ ਗਿਆਨ ਵਿੱਚ ਵਾਧਾ ਕਰਨਾ ਹੈ
ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਕੰਪਿਊਟਰ ਤੇ ਕੰਮ ਕਰਦੇ ਸਮੇਂ, ਈ ਮੇਲ ਕਰਦੇ ਜਾਂ ਪੜ੍ਹਦੇ ਸਮੇਂ ਸਾਨੂੰ ਅੰਗਰੇਜੀ ਦੇ ਕਈ ਸ਼ਬਦਾਂ ਦਾ ਪੰਜਾਬੀ ਅਰਥ ਨਹੀਂ ਪਤਾ ਹੁੰਦਾ, ਜਿਸ ਕਰਕੇ ਕਈ ਵਾਰ ਪੂਰੀ ਲਾਈਨ ਦਾ ਮਤਲਬ ਹੀ ਪਤਾ ਨਹੀਂ ਲਗਦਾ ਅਤੇ ਸਾਨੂੰ ਸ਼ਬਦਅਰਥ ਵੇਖਣ ਲਈ ਡਿਕਸ਼ਨਰੀ ਦੀ ਵਰਤੋਂ ਕਰਨੀ ਪੈਂਦੀ ਹੈ, ਜਿਸ ਵਿਚ ਸ਼ਬਦ ਅਰਥ ਲੱਭਣ ਵਿੱਚ ਕਾਫੀ ਸਮਾਂ ਬਰਬਾਦ ਹੋ ਜਾਂਦਾ ਹੈਇਸ ਸੌਫਟਵੇਅਰ ਵਿੱਚ ਰੋਜਾਨਾ ਜਿੰਦਗੀ ਦੀ ਵਰਤੋਂ ਦੇ ਅੰਗਰੇਜੀ ਦੇ 20000 ਤੋਂ ਵੱਧ ਸ਼ਬਦ ਅਤੇ ਉਨ੍ਹਾਂ ਦੇ ਪੰਜਾਬੀ ਅਰਥ ਇਸੇ ਤਰ੍ਹਾਂ ਕਰੀਬ 19000 ਤੋਂ ਵੱਧ ਪੰਜਾਬੀ ਦੇ ਸ਼ਬਦ ਅਤੇ ਅੱਗੇ ਉਨ੍ਹਾਂ ਦੇ ਅੰਗਰੇਜੀ ਅਰਥ ਦਿੱਤੇ ਗਏ ਹਨਇਸ ਸੌਫਟਵੇਅਰ ਦੀ ਮੱਦਦ ਨਾਲ ਤੁਸੀਂ ਸਕਿੰਟਾਂ ਵਿੱਚ ਹੀ ਅੰਗਰੇਜੀ ਤੋਂ ਪੰਜਾਬੀ ਅਤੇ ਪੰਜਾਬੀ ਤੋਂ ਅੰਗਰੇਜੀ ਵਿੱਚ ਸ਼ਬਦ ਅਰਥ ਵੇਖ ਸਕਦੇ ਹੋਉਮੀਦ ਹੈ ਕਿ ਇਹ ਸੌਫਟਵੇਅਰ ਵਿੱਦਿਅਕ ਅਤੇ ਹੋਰ ਖੇਤਰਾਂ ਵਿੱਚ ਤੁਹਾਡਾ ਮੱਦਦਗਾਰ ਸਾਬਤ ਹੋਵੇਗਾ
ਪ੍ਰੋਗਰਾਮ ਦੇ ਵਿਕਾਸ ਦਾ ਸਫਰ ਜਾਰੀ ਹੈਆਉਣ ਵਾਲੇ ਸਮੇਂ ਵਿੱਚ ਇਸਦੇ ਡਾਟਾਬੇਸ ਵਿਚ ਵਾਧਾ ਕਰਨਾ, ਪੰਜਾਬੀ ਤੋਂ ਪੰਜਾਬੀ ਸ਼ਬਦਕੋਸ਼ ਅਤੇ ਪੰਜਾਬੀ ਬੋਲਦੀ ਡਿਕਸ਼ਨਰੀ ਤਿਆਰ ਕਰਨਾ ਸਾਡੇ ਉਦੇਸ਼ ਵਿੱਚ ਸ਼ਾਮਿਲ ਹੈਤੁਹਾਡੇ ਸੁਝਾਵਾਂ ਦਾ ਹਮੇਸ਼ਾਂ ਸਵਾਗਤ ਰਹੇਗਾ!

ਸ਼ੁੱਭ ਇੱਛਾਵਾਂ ਸਹਿਤ,
ਹਰਵਿੰਦਰ ਸਿੰਘ ਟਿਵਾਣਾ, ਧੂਰੀ (ਸੰਗਰੂਰ)
+91-94171-58742
To read website in English Click Here!!!!
ਅਗਰ ਤੁਸੀਂ ਪੰਜਾਬੀ ਟਾਈਪ ਸਿੱਖਣ ਦੇ ਇਛੁਕ ਹੋ, ਲੇਕਿਨ ਪੰਜਾਬੀ ਟਾਈਪ ਮਸ਼ੀਨ ਦੀ ਘਾਟ ਕਾਰਨ ਟਾਈਪ ਨਹੀਂ ਸਿੱਖ ਪਾ ਰਹੇ ਤਾਂ ਇਹ ਸੌਫਟਵੇਅਰ ਤੁਹਾਡੇ ਲਈ ਹੈਸੌਫਟਵੇਅਰ ਇਸ ਤਰੀਕੇ ਨਾਲ ਤਿਆਰ ਕੀਤਾ ਹੈ ਕਿ ਪੰਜਾਬੀ ਟਾਈਪ ਬਿਲਕੁਲ ਹੀ ਸੌਖੀ ਤਰ੍ਹਾਂ ਸਿੱਖੀ ਜਾ ਸਕੇਅਗਰ ਪ੍ਰੋਗਰਾਮ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਭਿਆਸ ਕਰੋਗੇ ਤਾਂ ਸਿਰਫ 18 ਦਿਨ ਦੇ ਲਗਾਤਾਰ ਅਭਿਆਸ ਨਾਲ ਤੁਸੀਂ ਪੰਜਾਬੀ ਟਾਈਪ ਸਿੱਖ ਸਕਦੇ ਹੋ, ਇਸਤੋਂ ਬਾਅਦ ਸੌਫਟਵੇਅਰ ਤੇ ਹੀ ਆਪਣੀ ਸਪੀਡ ਵਧਾ ਸਕਦੇ ਹੋ ਅਤੇ ਸਪੀਡ ਚੈਕ ਕਰ ਸਕਦੇ ਹੋ
ਸੌਫਟਵੇਅਰ ਬਾਰੇ ਹੋਰ ਜਾਣਕਾਰੀ ਅਤੇ ਡਾਊਨਲੋਡ ਕਰਨ ਲਈ ਲਈ ਇੱਥੇ ਕਲਿਕ ਕਰੋ !!!
 
Newer version of Punjabi Type Master compatible to Win7+ is now available !!! Please Scroll down to Download.