Punjabi Shabdkosh English to Punjabi Dictionary, Punjabi Typemaster Punjabi Type Master Learn Punjabi Type Software
 
sssb sssboard punjabi type test Patwari Punjab Land measurement software
Contact US
Refund Policy
Software License Agreement
Tiwana'z Student Management System
ADVERTISE with us
PATWARI MOBILE APP
ਅਗਰ ਤੁਹਾਨੂੰ ਜਮੀਨ ਦੀ ਮਿਣਤੀ, ਹਿੱਸੇ ਕੱਢਣ ਲਈ ਕੈਲਕੂਲੇਟਰ ਤੇ ਸਮਾਂ ਖਰਾਬ ਕਰਨਾ ਪੈਂਦਾ ਹੈ, ਜਾਂ ਤੁਹਾਨੂੰ ਜਮੀਨ ਦੀ ਮਿਣਤੀ ਅਤੇ ਹਿੱਸੇ ਕੱਢਣ ਦਾ ਹਿਸਾਬ ਨਹੀਂ ਹੈ ਤਾਂ ਪਟਵਾਰੀ ਐਪ ਤੁਹਾਡੀ ਇਸ ਕੰਮ ਵਿੱਚ ਬਹੁਤ ਮੱਦਦ ਕਰ ਸਕਦਾ ਹੈ ਇਸ ਐਪ ਵਿੱਚ ਤੁਸੀਂ ਏਕੜ, ਬਿਘੇ-ਬਿਸਵੇ, ਕਨਾਲ-ਮਰਲੇ, ਹੈਕਟੇਅਰ, ਵਰਗ ਫੁੱਟ ਵਗੈਰਾ ਨੂੰ ਆਪਸ ਵਿਚ ਬੜੇ ਆਰਾਮ ਨਾਲ ਬਦਲ ਸਕਦੇ ਹੋ ਅਤੇ ਸਾਂਝੀ ਜਮੀਨ ਵਿੱਚ ਇੱਕ ਮਾਲਕ ਦਾ ਹਿੱਸਾ ਵੀ ਸਕਿੰਟਾਂ ਵਿੱਚ ਕੱਢ ਸਕਦੇ ਹੋ, ਜਮੀਨ ਦਾ ਜੋੜ-ਘਟਾਓ ਕਰ ਸਕਦੇ ਹੋ ਅਤੇ ਤਤੀਮਾ ਵੀ ਤਿਆਰ ਕਰ ਸਕਦੇ ਹੋ ਐਪ beginner ਤੋਂ Expert Level ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ ਤਾਂ ਕਿ ਸਾਧਾਰਨ ਕਿਸਾਨ ਤੋਂ ਲੈ ਕੇ ਵਸੀਕਾ ਨਵੀਸ, ਐਡਵੋਕੇਟ, ਪਟਵਾਰੀ, ਬੈਂਕ ਕਰਮਚਾਰੀ ਅਤੇ ਹੋਰ ਜਿੱਥੇ ਵੀ ਜਮੀਨ ਨਾਲ ਸਬੰਧਤ ਕੰਮ ਕਾਜ ਹੁੰਦੇ ਹਨ, ਇਸ ਐਪ ਤੋਂ ਪੂਰਾ-2 ਲਾਭ ਲੈ ਸਕਣ ਐਪ ਦਾ ਤਿੰਨ ਦਿਨ ਦਾ ਡੈਮੋ ਦਿੱਤਾ ਗਿਆ ਹੈ 
ਪੰਜਾਬੀ ਸ਼ਬਦਕੋਸ਼ ਸੌਫਟਵੇਅਰ ਪੰਜਾਬੀ ਕੰਪਿਊਟਰ ਵਰਤੋਂਕਾਰਾਂ ਦੀ ਸਹੂਲਤ ਲਈ ਤਿਆਰ ਕੀਤਾ ਗਿਆ ਇੱਕ ਸਹਾਇਕ ਸੌਫਟਵੇਅਰ ਹੈਸੌਫਟਵੇਅਰ ਤਿਆਰ ਕਰਨ ਦਾ ਮਕਸਦ ਪੰਜਾਬੀ ਤੋਂ ਅੰਗਰੇਜੀ ਅਤੇ ਅੰਗਰੇਜੀ ਤੋਂ ਪੰਜਾਬੀ ਵਿੱਚ ਸ਼ਬਦਅਰਥ ਲੱਭਣ ਵਿੱਚ ਬਰਬਾਦ ਹੁੰਦੇ ਸਮੇਂ ਨੂੰ ਬਚਾਉਣਾ ਅਤੇ ਕੰਪਿਊਟਰ ਵਰਤੋਂਕਾਰਾਂ ਦੇ ਸ਼ਬਦ ਭੰਡਾਰ ਦੇ ਗਿਆਨ ਵਿੱਚ ਵਾਧਾ ਕਰਨਾ ਹੈ
ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਕੰਪਿਊਟਰ ਤੇ ਕੰਮ ਕਰਦੇ ਸਮੇਂ, ਈ ਮੇਲ ਕਰਦੇ ਜਾਂ ਪੜ੍ਹਦੇ ਸਮੇਂ ਸਾਨੂੰ ਅੰਗਰੇਜੀ ਦੇ ਕਈ ਸ਼ਬਦਾਂ ਦਾ ਪੰਜਾਬੀ ਅਰਥ ਨਹੀਂ ਪਤਾ ਹੁੰਦਾ, ਜਿਸ ਕਰਕੇ ਕਈ ਵਾਰ ਪੂਰੀ ਲਾਈਨ ਦਾ ਮਤਲਬ ਹੀ ਪਤਾ ਨਹੀਂ ਲਗਦਾ ਅਤੇ ਸਾਨੂੰ ਸ਼ਬਦਅਰਥ ਵੇਖਣ ਲਈ ਡਿਕਸ਼ਨਰੀ ਦੀ ਵਰਤੋਂ ਕਰਨੀ ਪੈਂਦੀ ਹੈ, ਜਿਸ ਵਿਚ ਸ਼ਬਦ ਅਰਥ ਲੱਭਣ ਵਿੱਚ ਕਾਫੀ ਸਮਾਂ ਬਰਬਾਦ ਹੋ ਜਾਂਦਾ ਹੈਇਸ ਸੌਫਟਵੇਅਰ ਵਿੱਚ ਰੋਜਾਨਾ ਜਿੰਦਗੀ ਦੀ ਵਰਤੋਂ ਦੇ ਅੰਗਰੇਜੀ ਦੇ 20000 ਤੋਂ ਵੱਧ ਸ਼ਬਦ ਅਤੇ ਉਨ੍ਹਾਂ ਦੇ ਪੰਜਾਬੀ ਅਰਥ ਇਸੇ ਤਰ੍ਹਾਂ ਕਰੀਬ 19000 ਤੋਂ ਵੱਧ ਪੰਜਾਬੀ ਦੇ ਸ਼ਬਦ ਅਤੇ ਅੱਗੇ ਉਨ੍ਹਾਂ ਦੇ ਅੰਗਰੇਜੀ ਅਰਥ ਦਿੱਤੇ ਗਏ ਹਨਇਸ ਸੌਫਟਵੇਅਰ ਦੀ ਮੱਦਦ ਨਾਲ ਤੁਸੀਂ ਸਕਿੰਟਾਂ ਵਿੱਚ ਹੀ ਅੰਗਰੇਜੀ ਤੋਂ ਪੰਜਾਬੀ ਅਤੇ ਪੰਜਾਬੀ ਤੋਂ ਅੰਗਰੇਜੀ ਵਿੱਚ ਸ਼ਬਦ ਅਰਥ ਵੇਖ ਸਕਦੇ ਹੋਉਮੀਦ ਹੈ ਕਿ ਇਹ ਸੌਫਟਵੇਅਰ ਵਿੱਦਿਅਕ ਅਤੇ ਹੋਰ ਖੇਤਰਾਂ ਵਿੱਚ ਤੁਹਾਡਾ ਮੱਦਦਗਾਰ ਸਾਬਤ ਹੋਵੇਗਾ
ਪ੍ਰੋਗਰਾਮ ਦੇ ਵਿਕਾਸ ਦਾ ਸਫਰ ਜਾਰੀ ਹੈਆਉਣ ਵਾਲੇ ਸਮੇਂ ਵਿੱਚ ਇਸਦੇ ਡਾਟਾਬੇਸ ਵਿਚ ਵਾਧਾ ਕਰਨਾ, ਪੰਜਾਬੀ ਤੋਂ ਪੰਜਾਬੀ ਸ਼ਬਦਕੋਸ਼ ਅਤੇ ਪੰਜਾਬੀ ਬੋਲਦੀ ਡਿਕਸ਼ਨਰੀ ਤਿਆਰ ਕਰਨਾ ਸਾਡੇ ਉਦੇਸ਼ ਵਿੱਚ ਸ਼ਾਮਿਲ ਹੈਤੁਹਾਡੇ ਸੁਝਾਵਾਂ ਦਾ ਹਮੇਸ਼ਾਂ ਸਵਾਗਤ ਰਹੇਗਾ!

ਸ਼ੁੱਭ ਇੱਛਾਵਾਂ ਸਹਿਤ,
ਹਰਵਿੰਦਰ ਸਿੰਘ ਟਿਵਾਣਾ, ਧੂਰੀ (ਸੰਗਰੂਰ)
+91-94171-58742
For windows based software
Click here to download Mobile Patwari App