Punjabi Shabdkosh English to Punjabi Dictionary, Punjabi Typemaster Punjabi Type Master Learn Punjabi Type Software
 
ਪੰਜਾਬੀ ਦੀ ਮਸ਼ਹੂਰ ਕਹਾਵਤ ਹੈ ਕਿ "ਲੋੜ ਕਾਢ ਦੀ ਮਾਂ ਹੈ।" ਇੰਗਲਿਸ਼ ਤੋਂ ਪੰਜਾਬੀ ਅਤੇ ਪੰਜਾਬੀ ਤੋਂ ਇੰਗਲਿਸ਼ ਕੰਪਿਊਟਰ ਡਿਕਸ਼ਨਰੀ ਸਮੇਂ ਦੀ ਜਰੂਰਤ ਸੀ, ਕਿਉਂਕਿ ਮਸ਼ਰੂਫੀਅਤ ਦੇ ਇਸ ਦੌਰ ਵਿੱਚ ਹਰ ਕੋਈ ਆਪਣੇ ਸਮੇਂ ਵਿੱਚੋਂ ਸਮਾਂ ਬਚਾਉਣਾ ਚਾਹੁੰਦਾ ਹੈਇਸੇ ਮੰਤਵ ਨੂੰ ਮੁੱਖ ਰੱਖ ਕੇ ਅਤੇ ਪੰਜਾਬੀ ਵਰਤੋਂਕਾਰਾਂ ਦੇ ਸ਼ਬਦ ਭੰਡਾਰ ਦੇ ਗਿਆਨ ਵਿੱਚ ਵਾਧਾ ਕਰਨ ਲਈ ਪੰਜਾਬੀ ਸ਼ਬਦਕੋਸ਼ ਨਾਮ ਦਾ ਇਹ ਸੌਫਟਵੇਅਰ ਤਿਆਰ ਕੀਤਾ ਗਿਆ ਹੈਪ੍ਰੋਗਰਾਮ ਦੇ ਵਿਕਾਸ ਦਾ ਸਫਰ ਸਾਲ 2002 ਵਿੱਚ ਉਦੋਂ ਸ਼ੁਰੂ ਹੋਇਆ, ਜਦੋਂ ਇੰਗਲਿਸ਼ ਤੋਂ ਹਿੰਦੀ ਕੰਪਿਊਟਰ ਡਿਕਸ਼ਨਰੀ ਸਾਡੇ ਨਜਰੀਂ ਪਈ ਅਤੇ ਅਜਿਹਾ ਹੀ ਸੌਫਟਵੇਅਰ ਮਾਤ ਭਾਸ਼ਾ ਪੰਜਾਬੀ ਲਈ ਬਣਾਉਣ ਦਾ ਉਪਰਾਲਾ ਸ਼ੁਰੂ ਕੀਤਾ
ਕਰੀਬ ਚਾਰ ਸਾਲ ਦੀ ਮਿਹਨਤ ਅਤੇ ਲਗਨ ਤੋਂ ਬਾਅਦ ਮਾਤ ਭਾਸ਼ਾ ਪੰਜਾਬੀ ਦੀ ਡਿਕਸ਼ਨਰੀ ਸਤੰਬਰ 2006 ਵਿੱਚ ਕੰਪਿਊਟਰ ਵਰਤੋਂਕਾਰਾਂ ਨੂੰ ਵਰਤੋਂ ਲਈ ਦਿੱਤੀ ਗਈ ਜਿਸਦੀ ਕਿ ਬਹੁਤ ਸ਼ਲਾਘਾ ਹੋਈ ਫਿਰ ਪੰਜਾਬੀ ਸ਼ਬਦਕੋਸ਼ ਦੇ 2.0 ਵਰਜਨ ਵਿੱਚ ਪੰਜਾਬੀ ਤੋਂ ਅੰਗਰੇਜੀ ਸ਼ਬਦਅਰਥ ਡਿਕਸ਼ਨਰੀ ਵੀ ਸ਼ਾਮਿਲ ਕੀਤੀ ਗਈ ਅਤੇ ਮੌਜੂਦਾ ਸੰਸਕਰਨ 2.5 ਅੰਗਰੇਜੀ ਸ਼ਬਦ ਦਾ ਉਚਾਰਣ ਕਰਕੇ ਦੱਸਦੀ ਹੈ ਜਿਸ ਵਿਚ ਵਰਤੋਂਕਾਰ ਅੰਗਰੇਜੀ ਸ਼ਬਦਾਂ ਦੇ ਉਚਾਰਣ ਵੀ ਸਿੱਖ ਸਖਦੇ ਹਨਇਸਦੇ ਵਿਕਾਸ ਦਾ ਸਫਰ ਜਾਰੀ ਹੈਇਹ ਸੌਫਟਵੇਅਰ ਵਿਦਿਆਰਥੀਆਂ ਅਤੇ ਖਾਸ ਕਰ IELTS ਦੀ ਤਿਆਰੀ ਕਰਨ ਵਾਲਿਆਂ ਲਈ ਬਹੁਤ ਹੀ ਲਾਹੇਵੰਦ ਹੈਇਸਤੋਂ ਇਲਾਵਾ ਇਸਦੀ ਵਰਤੋਂ ਹਰ ਉਸ ਜਗ੍ਹਾ ਕੀਤੀ ਜਾ ਸਕਦੀ ਹੈ ਜਿੱਥੇ ਕਿ ਅੰਗਰੇਜੀ ਤੋਂ ਪੰਜਾਬੀ ਅਨੁਵਾਦ ਦੀ ਜਰੂਰਤ ਪੈਂਦੀ ਹੈ ਅਤੇ ਸ਼ਬਦ ਅਰਥ ਲੱਭਣ ਵਿੱਚ ਬਰਬਾਦ ਹੁੰਦੇ ਸਮੇਂ ਨੂੰ ਬਚਾਇਆ ਜਾ ਸਕਦਾ ਹੈਸੌਫਟਵੇਅਰ ਦੀਆਂ ਮੁੱਖ ਖੂਬੀਆਂ ਇਸਦਾ ਵੱਡਾ ਡਾਟਾਬੇਸ ਅਤੇ ਬਿਨਾ ਇੰਟਰਨੈਟ ਕੁਨੈਕਸ਼ਨ ਤੋਂ ਕੰਮ ਕਰਨਾ ਹੈ ਅਤੇ ਇਸ ਸੌਫਟਵੇਅਰ ਦੀ ਮੱਦਦ ਨਾਲ ਤੁਸੀਂ ਆਪਣੇ ਸ਼ਬਦ ਭੰਡਾਰ ਵਿੱਚ ਵਾਧਾ ਕਰ ਸਕਦੇ ਹੋਆਉਣ ਵਾਲੇ ਸਮੇਂ ਵਿੱਚ ਇਸਦੇ ਡਾਟਾਬੇਸ ਵਿਚ ਵਾਧਾ ਕਰਨਾ, ਪੰਜਾਬੀ ਤੋਂ ਪੰਜਾਬੀ ਸ਼ਬਦਕੋਸ਼ ਅਤੇ ਪੰਜਾਬੀ ਬੋਲਦੀ ਡਿਕਸ਼ਨਰੀ ਤਿਆਰ ਕਰਨਾ ਸਾਡੇ ਉਦੇਸ਼ ਵਿੱਚ ਸ਼ਾਮਿਲ ਹੈ

ਸ਼ੁੱਭ ਇੱਛਾਵਾਂ ਸਹਿਤ
ਹਰਵਿੰਦਰ ਸਿੰਘ ਟਿਵਾਣਾ,ਧੂਰੀ (ਸੰਗਰੂਰ)
+91-94171-58742
Catch me on FB
ਅਗਰ ਤੁਸੀਂ ਪੰਜਾਬੀ ਟਾਈਪ ਸਿੱਖਣ ਦੇ ਇਛੁਕ ਹੋ, ਲੇਕਿਨ ਪੰਜਾਬੀ ਟਾਈਪ ਮਸ਼ੀਨ ਦੀ ਘਾਟ ਕਾਰਨ ਟਾਈਪ ਨਹੀਂ ਸਿੱਖ ਪਾ ਰਹੇ ਤਾਂ ਇਹ ਸੌਫਟਵੇਅਰ ਤੁਹਾਡੇ ਲਈ ਹੈਸੌਫਟਵੇਅਰ ਇਸ ਤਰੀਕੇ ਨਾਲ ਤਿਆਰ ਕੀਤਾ ਹੈ ਕਿ ਪੰਜਾਬੀ ਟਾਈਪ ਬਿਲਕੁਲ ਹੀ ਸੌਖੀ ਤਰ੍ਹਾਂ ਸਿੱਖੀ ਜਾ ਸਕੇਅਗਰ ਪ੍ਰੋਗਰਾਮ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਭਿਆਸ ਕਰੋਗੇ ਤਾਂ ਸਿਰਫ 18 ਦਿਨ ਦੇ ਲਗਾਤਾਰ ਅਭਿਆਸ ਨਾਲ ਤੁਸੀਂ ਪੰਜਾਬੀ ਟਾਈਪ ਸਿੱਖ ਸਕਦੇ ਹੋ, ਇਸਤੋਂ ਬਾਅਦ ਸੌਫਟਵੇਅਰ ਤੇ ਹੀ ਆਪਣੀ ਸਪੀਡ ਵਧਾ ਸਕਦੇ ਹੋ ਅਤੇ ਸਪੀਡ ਚੈਕ ਕਰ ਸਕਦੇ ਹੋ
ਸੌਫਟਵੇਅਰ ਬਾਰੇ ਹੋਰ ਜਾਣਕਾਰੀ ਅਤੇ ਡਾਊਨਲੋਡ ਕਰਨ ਲਈ ਲਈ ਇੱਥੇ ਕਲਿਕ ਕਰੋ !!!
Newer version of Punjabi Type Master compatible to Win7+ is now available !!! Please Scroll down to Download.