Punjabi Shabdkosh English to Punjabi Dictionary, Punjabi Typemaster Punjabi Type Master Learn Punjabi Type Software
 
ਕੀ ਇਸ ਸੌਫਟਵੇਅਰ ਨਾਲ ਆਸੀਸ ਫੌਂਟ ਵਾਲੀ ਟਾਈਪ ਸਿੱਖੀ ਜਾਵੇਗੀ?
ਜੀ ਹਾਂ! ਇਹ ਸੌਫਟਵੇਅਰ ਖਾਸ ਤੌਰ ਤੇ ਆਸੀਸ ਫੌਂਟ ਦੀ ਸਿਖਲਾਈ ਦੇਣ ਲਈ ਹੀ ਤਿਆਰ ਕੀਤਾ ਗਿਆ ਹੈ ਤਾਂ ਕਿ ਤੁਸੀਂ ਸਰਕਾਰੀ ਪੱਧਰ ਤੇ ਹੋਣ ਵਾਲੇ ਪੰਜਾਬੀ ਟਾਈਪ ਟੈਸਟ ਆਸਾਨੀ ਨਾਲ ਪਾਸ ਕਰ ਸਕੋ

ਸੌਫਟਵੇਅਰ ਰਜਿਸਟਰਡ ਕਰਨ ਤੋਂ ਬਾਅਦ ਕਿੰਨੀ ਦੇਰ ਤੱਕ ਚੱਲੇਗਾ?
ਰਜਿਸਟਰਡ ਹੋਣ ਤੋਂ ਬਾਅਦ ਸੌਫਵੇਅਰ ਤੁਹਾਡੇ ਕੰਪਿਊਟਰ ਦੀ ਲਾਈਫ ਟਾਈਮ ਲਈ ਚੱਲੇਗਾ ਅਤੇ ਦੁਬਾਰਾ ਕੋਈ ਰਜਿਸਟਰੇਸ਼ਨ ਫੀਸ ਦੇਣ ਦੀ ਜਰੂਰਤ ਨਹੀਂ
ਅਗਰ ਕੰਪਿਊਟਰ ਤੇ ਵਾਇਰਸ ਆਉਣ ਕਾਰਨ ਜਾਂ ਕਿਸੇ ਹੋਰ ਕਾਰਨ ਵਿੰਡੋ ਦੁਬਾਰਾ ਕਰਨੀ ਪਵੇ ਤਾਂ ਕੀ ਦੁਬਾਰਾ ਫੀਸ ਅਦਾ ਕਰਨੀ ਪਵੇਗੀ?
ਨਹੀਂ ਜੀ! ਅਗਰ ਤੁਹਾਨੂੰ ਕਿਸੇ ਵੀ ਸਮੇਂ ਵਿੰਡੋਜ ਦੁਬਾਰਾ ਇਨਸਟਾਲ ਕਰਨ ਦੀ ਜਰੂਰਤ ਪੈਂਦੀ ਹੈ ਤਾਂ ਤੁਸੀਂ ਦਿੱਤੇ ਗਏ ਕੋਡ ਨੂੰ ਦੁਬਾਰਾ ਭਰ ਕੇ ਸੌਫਟਵੇਅਰ ਰਜਿਸਟਰਡ ਕਰ ਸਕਦੇ ਹੋ ਅਤੇ ਇਸ ਲਈ ਦੁਬਾਰਾ ਫੀਸ ਅਦਾ ਕਰਨ ਦੀ ਜਰੂਰਤ ਨਹੀਂ
ਸਿਰਫ ਤੁਸੀਂ ਆਪਣੇ ਕੰਪਿਊਟਰ ਦੀ D:\ ਡਰਾਇਵ ਫਾਰਮੈਟ ਨਹੀਂ ਕਰਨੀ ਅਤੇ ਆਪਣਾ ਰਜਿਸਰੇਸ਼ਨ ਕੋਡ ਸੰਭਾਲ ਕੇ ਰੱਖਣਾ ਹੈ ਜਾਂ ਵਿੰਡੋਜ ਕਰਨ ਤੋਂ ਪਹਿਲਾਂ ਸੌਫਟਵੇਅਰ ਵਿਚ About ਤੇ ਕਲਿਕ ਕਰਕੇ ਰਜਿਸਟਰਡ ਕੀ ਨੂੰ ਨੋਟ / ਸੇਵ ਕਰ ਲਵੋ
ਡੈਮੋ ਸੌਫਟਵੇਅਰ ਕਿੰਨੇ ਸਮੇਂ ਲਈ ਕੰਮ ਕਰੇਗਾ?
ਇਨਸਟਾਲ ਹੋਣ ਤੋਂ ਬਾਅਦ ਸੱਤ ਦਿਨ ਤੱਕ ਡੈਮੋ ਸੌਫਟਵੇਅਰ ਨੂੰ ਵਰਤ ਸਕਦੇ ਹੋ ਅਤੇ ਸੌਫਟਵੇਅਰ ਦੀਆਂ ਖੂਬੀਆਂ ਬਾਰੇ ਜਾਣ ਸਕਦੇ ਹੋ
ਡੈਮੋ ਅਤੇ ਰਜਿਸਟਰਡ ਸੌਫਟਵੇਅਰ ਵਿਚ ਕੀ ਫਰਕ ਹੈ? ਰਜਿਸਟਰਡ ਕਰਨ ਤੇ ਸੌਫਟਵੇਅਰ ਵਿਚ ਹੋਰ ਕੀ ਮਿਲੇਗਾ?
ਡੈਮੋ ਵਰਜਨ ਵਿਚ ਟੈਸਟ ਦਾ ਸਮਾਂ ਪੰਜ ਮਿੰਟ ਤੱਕ ਹੈ ਅਤੇ 4 ਟੈਸਟ ਪੈਰ੍ਹਾਗਰਾਫ ਦਿੱਤੇ ਗਏ ਹਨ ਰਜਿਸਟਰਡ ਹੋਣ ਤੇ 50 ਪੈਰ੍ਹਾਗਰਾਫ ਪੰਜਾਬੀ, 50 ਪੈਰ੍ਹਾਗਰਾਫ ਅੰਗਰੇਜੀ (ਕੌਂਬੋ ਪੈਕ ਵਿਚ) ਅਤੇ ਬਾਕੀ ਜੋ ਫੰਕਸ਼ਨ ਡੈਮੋ ਵਿਚ ਬੰਦ ਹਨ, ਉਹ ਚੱਲ ਪੈਣਗੇ
ਕੀ ਇੱਕ ਰਜਿਸਟਰੇਸ਼ਨ ਆਈ.ਡੀ. ਨਾਲ ਹੋਰ ਕੰਪਿਊਟਰ ਵੀ ਰਜਿਸਟਰਡ ਹੋ ਸਕਦਾ ਹੈ ?
ਨਹੀਂ ਜੀ! ਸੌਫਟਵੇਅਰ ਸਿੰਗਲ ਯੂਜਰ ਰਜਿਸਟਰੇਸ਼ਨ ਸਿਸਟਮ ਤਹਿਤ ਚਲਦਾ ਹੈਹਰ ਕੰਪਿਊਟਰ ਦੀ ਆਈ.ਡੀ. ਅਤੇ ਰਜਿਸਟਰੇਸ਼ਨ Key ਵੱਖਰੀ ਹੋਵੇਗੀਤੁਹਾਡੇ ਸਿਸਟਮ ਦੀ ਰਜਿਸਟਰੇਸ਼ਨ Key ਤੁਹਾਡੇ ਸਿਸਟਮ ਤੇ ਹੀ ਕੰਮ ਕਰੇਗੀ
ਸੌਫਟਵੇਅਰ ਇਨਸਟਾਲ ਕਰਨ ਤੋਂ ਬਾਅਦ ਜਦੋਂ ਚਲਾਉਂਦੇ ਹਾਂ ਤਾਂ Runtime Error 68/71 Disk Not Ready/Device Unavilable ਕੇ ਸੌਫਟਵੇਅਰ ਬੰਦ ਕਿਉਂ ਹੋ ਜਾਂਦਾ ਹੈ?
ਇਸ Error ਦਾ ਮਤਲਬ ਹੈ ਕਿ ਤੁਹਾਡੇ ਸਿਸਟਮ ਤੇ D:\ ਡਰਾਇਵ ਨਹੀਂ ਬਣੀ ਹੋਈ, ਜੋ ਕਿ ਸੌਫਟਵੇਅਰ ਨੂੰ ਚਲਾਉਣ ਲਈ ਜਰੂਰੀ ਹੈਕਿਸੇ ਹੋਰਡਰਾਇਵ ਦਾ ਪਾਥ ਬਦਲ ਕੇ ਉਸਨੂੰ D:\ ਬਣਾਉਣ ਨਾਲ ਸੌਫਟਵੇਅਰ ਚੱਲ ਪਵੇਗਾ
(to change Path -- Type Administrative Tools in Run box, Click on Computer Management > Disk Management. Right Click on (E:) and click on Change Path and change it to (D:)
ਰਜਿਸਟਰੇਸ਼ਨ ਫੀਸ ਕਿਸ ਤਰ੍ਹਾਂ ਅਦਾ ਕੀਤੀ ਜਾਵੇਗੀ ?
ਰਜਿਸਟਰੇਸ਼ਨ ਫੀਸ ਸਟੇਟ ਬੈਂਕ ਆਫ ਇੰਡੀਆ ਦੀ ਕਿਸੇ ਵੀ ਬਰਾਂਚ ਵਿਚ ਜਮ੍ਹਾਂ ਕਰਵਾਈ ਜਾ ਸਕਦੀ ਹੈਜਿਸਦਾ ਖਾਤਾ ਨੰਬਰ ਅਤੇ ਹੋਰ ਡਿਟੇਲ ਸੌਫਟਵੇਅਰ ਵਿਚ ਦਿੱਤੀ ਹੋਈ ਹੈ
ਕੀ ਸੌਫਟਵੇਅਰ ਚਲਾਉਣ ਜਾਂ ਰਜਿਸਟਰਡ ਕਰਨ ਲਈ ਇੰਟਰਨੈਟ ਦੀ ਜਰੂਰਤ ਹੈ ?
ਨਹੀਂ ਜੀ! ਸੌਫਟਵੇਅਰ ਆਫਲਾਈਨ ਹੀ ਚਲਦਾ ਅਤੇ ਰਜਿਸਟਰਡ ਹੁੰਦਾ ਹੈ ਅਤੇ ਇਸ ਲਈ ਤੁਹਾਨੂੰ ਇਨਟਰਨੈਟ ਕੁਨੈਕਸ਼ਨ ਦੀ ਕੋਈ ਜਰੂਰਤ ਨਹੀਂ ਹੈ
ਫੀਸ ਵਿਚ ਕੋਈ ਰਿਆਇਤ?
ਕਿਸੇ ਵੀ ਸੌਫਟਵੇਅਰ ਨੂੰ ਤਿਆਰ ਕਰਨ ਤੇ ਕਾਫੀ ਮਿਹਨਤ ਲਗਦੀ ਹੈ, ਖਾਸ ਤੌਰ ਤੇ ਅਗਰ ਕਿਸੇ ਵਿਅਕਤੀ ਵੱਲੋਂ ਬਿਨਾ ਕਿਸੇ ਸਰਕਾਰੀ/ਗੈਰ ਸਰਕਾਰੀ ਸਹਾਇਤਾ ਤੋਂ ਨਿੱਜੀ ਤੌਰ ਉਪਰਾਲਾ ਕੀਤਾ ਜਾ ਰਿਹਾ ਹੋਵੇ
ਇਹ ਸੌਫਟਵੇਅਰ ਮੇਰੀ ਇੱਕ ਸਾਲ ਤੋਂ ਵੱਧ ਸਮੇਂ ਦੀ ਮਿਹਨਤ ਦਾ ਨਤੀਜਾ ਹੈ, ਜਿਸ ਲਈ ਬਹੁਤ ਹੀ ਵਾਜਿਵ ਫੀਸ ਰੱਖੀ ਗਈ ਹੈਅਗਰ ਤੁਸੀਂ ਸੌਫਟਵੇਅਰ ਨੂੰ ਰਜਿਸਟਰਡ ਕਰੋਗੇ ਤਾਂ ਨਾ ਸਿਰਫ ਇਸਤੋਂ ਨਿੱਜੀ ਤੌਰ ਤੇ ਲਾਭ ਪ੍ਰਾਪਤ ਕਰੋਗੇ ਬਲਕਿ ਪੰਜਾਬੀ ਭਾਸ਼ਾ ਦੇ ਸੌਫਟਵੇਅਰਾਂ ਦੇ ਵਿਕਾਸ ਵਿਚ ਵੀ ਮੱਦਦ ਕਰੋਗੇਫਿਰ ਵੀ ਅਗਰ 5 ਜਾਂ ਇਸਤੋਂ ਵੱਧ ਆਈ.ਡੀਜ. ਇਕੱਠੀਆਂ ਲਈਆਂ ਜਾਂਦੀਆਂ ਹਨ ਤਾਂ ਉਸ ਵਿਚ ਰਿਆਇਤ ਕੀਤੀ ਜਾ ਸਕਦੀ ਹੈ
ਸੌਫਟਵੇਅਰ ਫੁੱਲ ਸਕਰੀਨ ਤੇ ਕਿਸ ਤਰ੍ਹਾਂ ਚੱਲੇਗਾ ?
ਇਹ ਸੌਫਟਵੇਅਰ ਵੱਖ ਵੱਖ ਸਕਰੀਨਾਂ ਜਿਵੇਂ ਮੋਨੀਟਰ, LED ਦੀ ਰੈਜੋਲਿਊਸ਼ਨ (Resolution)ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ, ਇਸ ਲਈ ਇਸ ਵਿਚ ਫੁੱਲ ਸਕਰੀਨ ਦੀ option ਨਹੀਂ ਰੱਖੀ ਗਈ ਹੈਇਸ ਸੌਫਟਵੇਅਰ ਨੂੰ 1280x720 ਦੀ ਰੈਜੋਲਿਊਸ਼ਨ ਤੇ ਚਲਾਇਆ ਜਾਵੇ ਤਾਂ ਕੋਈ ਸਮੱਸਿਆ ਨਹੀਂ ਆਵੇਗੀ।  ਟੈਸਟ ਮੋਡ ਵਿਚ ਫੁੱਲ ਸਕਰੀਨ ਦੀ ਸਹੂਲਤ ਪਾ ਦਿੱਤੀ ਗਈ ਹੈ
ਸੌਫਟਵੇਅਰ ਵਿਚ ਕਿੰਨੇ ਪ੍ਰੈਕਟਿਸ ਪੈਰ੍ਹੇ ਹਨ ?
Combo Version
ਵਿੱਚ ਪੰਜਾਬੀ ਦੇ 50 ਅਤੇ ਇੰਗਲਿਸ਼ ਦੇ 50 ਟੈਸਟ ਪੈਰ੍ਹਾਗਰਾਫ ਦਿੱਤੇ ਗਏ ਹਨ ਇਸਦੀ ਵੀ ਸਹੂਲਤ ਦਿੱਤੀ ਗਈ ਹੈ ਕਿ ਤੁਸੀਂ ਖੁਦ ਟੈਸਟ ਪੈਰ੍ਹਾਗਰਾਫ ਐਡ ਕਰ ਸਕੋ
  ਪੰਜਾਬੀ ਟਾਈਪ ਮਾਸਟਰ ਬਾਰੇ ਅਕਸਰ ਪੁੱਛੇ ਜਾਂਦੇ ਸਵਾਲ 
Newer version of Punjabi Type Master compatible to Win7+ is now available !!! Please Scroll down to Download.